BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ
ਬੱਚਤ ਕਰੋ, ਬਿਹਤਰ ਕਵਰੇਜ ਲਉ ਜਾਂ ਦੋਨੋਂ ਹੀ।
ਮੁੱਖ ਵਿਸ਼ੇਸ਼ਤਾਵਾਂ
ਇਹ ਸਭ ਕੁਝ ਤੁਹਾਡੇ ਅਤੇ ਤੁਹਾਡੀ ਕਾਰ ਬਾਰੇ ਹੈ। BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਬਹੁਤ ਸਾਰੀਆਂ ਔਪਸ਼ਨਾਂ ਪੇਸ਼ ਕਰਕੇ ਤੁਹਾਡੀ ਅਤੇ ਤੁਹਾਡੀ ਸਵਾਰੀ ਦੀ ਰੱਖਿਆ ਕਰਨ ਵਿਚ ਮਦਦ ਕਰਦੀ ਹੈ।
ਕੋਲੀਜ਼ਨ ਕਵਰੇਜ
ਸਭ ਤੋਂ ਵਧੀਆ ਡਰਾਈਵਰ ਵੀ ਗਲਤੀਆਂ ਕਰਦੇ ਹਨ ਅਤੇ ਤੁਹਾਡੀ ਗੱਡੀ ਨੂੰ ਠੀਕ ਕਰਨਾ ਮਹਿੰਗਾ ਹੋ ਸਕਦਾ ਹੈ। ਕੋਲੀਜ਼ਨ ਕਵਰੇਜ ਗੱਡੀ ਦੀ ਰਿਪੇਅਰ ਦਾ ਖਰਚਾ, ਟੋਅ ਕਰਨ ਦਾ ਅਤੇ ਹੋਰ ਖਰਚਾ ਦੇਣ ਵਿਚ ਮਦਦ ਕਰਦੀ ਹੈ, ਭਾਵੇਂ ਐਕਸੀਡੈਂਟ ਲਈ ਤੁਹਾਡਾ ਹੀ ਕਸੂਰ ਹੋਵੇ।
ਕੰਪਰੀਹੈਂਸਿਵ ਕਵਰੇਜ
ਭੰਨਤੋੜ, ਵਿੰਡਸ਼ੀਲਡ ਦਾ ਤਿੜਕਣਾ – ਐਕਸੀਡੈਂਟ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਵਾਪਰ ਸਕਦਾ ਹੈ। ਕੰਪਰੀਹੈਂਸਿਵ ਕਵਰੇਜ ਨਾਲ ਅਸੀਂ ਹੋਰ ਨੁਕਸਾਨ ਦੇ ਖਰਚੇ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਾਂ।
ਇਕਸੈੱਸ ਥਰਡ ਪਾਰਟੀ ਲਾਇਬਿਲਟੀ
ICBC ਦੀ ਬੇਸਿਕ ਆਟੋਪਲੈਨ ਥਰਡ ਪਾਰਟੀ ਲਾਇਬਿਲਟੀ ਵਿਚ 200,000 ਡਾਲਰ ਤੱਕ ਕਵਰ ਕਰਦੀ ਹੈ ਪਰ ਐਕਸੀਡੈਂਟ ਦੇ ਖਰਚੇ ਕਿਤੇ ਵੱਧ ਹੋ ਸਕਦੇ ਹਨ। ਇਹ ਕਵਰੇਜ ਖਰਚੇ ਦੇ ਫਰਕ ਵਿਚ ਤੁਹਾਡੀ ਮਦਦ ਕਰਦੀ ਹੈ।
BCAA ਦੇ ਫਾਇਦੇ
BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਨਾਲ, ਤੁਹਾਨੂੰ ਆਪਣੇ ਆਪ ਹੀ ਅੱਗੇ ਦਿੱਤੇ ਕਵਰੇਜ ਦੇ ਬੇਜੋੜ ਫਾਇਦੇ ਮਿਲਦੇ ਹਨ।
ਇਕ ਐਕਸੀਡੈਂਟ ਦੀ ਮਾਫੀ
ਡਰਾਈਵਿੰਗ ਦੇ ਆਪਣੇ ਚੰਗੇ ਰਿਕਾਰਡ ਦੀ ਰੱਖਿਆ ਕਰੋ ਅਤੇ ਕਸੂਰ ਵਾਲੇ ਆਪਣੇ ਪਹਿਲੇ ਐਕਸੀਡੈਂਟ ਤੋਂ ਬਾਅਦ ਆਪਣੇ ਪ੍ਰੀਮੀਅਮ ਵਧਣ ਤੋਂ ਬਚਾ ਕਰੋ।
ਗਾਰੰਟੀ ਵਾਲੀਆਂ ਰਿਪੇਅਰਾਂ
ਜਦੋਂ ਤੁਹਾਡੀ ਕਾਰ ਦੀ ਰਿਪੇਅਰ BCAA ਵਲੋਂ ਪ੍ਰਵਾਨਿਤ ਕਿਸੇ ਆਟੋ ਰਿਪੇਅਰ ਸਰਵਿਸ (AARS) ਸਥਾਨ ਵਲੋਂ ਕੀਤੀ ਜਾਂਦੀ ਹੈ ਤਾਂ ਰਿਪੇਅਰ ਦੇ ਕੰਮ ਦੀ ਉਦੋਂ ਤੱਕ ਗਾਰੰਟੀ ਦਿੱਤੀ ਜਾਵੇਗੀ ਜਦ ਤੱਕ ਤੁਸੀਂ ਕਾਰ ਦੇ ਮਾਲਕ ਰਹਿੰਦੇ ਹੋ।
ਲੌਕ ਰੀ-ਕੀਅਡ
ਜੇ ਤੁਹਾਡੀ ਚਾਬੀ ਜਾਂ ਕੀ-ਲੈੱਸ ਰੀਮੋਟ ਚੋਰੀ ਹੋ ਜਾਂਦੇ ਹਨ ਤਾਂ ਲੌਕਾਂ ਨੂੰ ਰੀ-ਕੀਅ ਜਾਂ ਰੀ-ਕੋਡ ਕਰਨ ਲਈ ਤੁਹਾਨੂੰ 1,500 ਡਾਲਰ ਤੱਕ ਮੋੜੇ ਜਾਣਗੇ। ਸਭ ਤੋਂ ਵਧੀਆ ਹਿੱਸਾ? ਕੋਈ ਡਿਡੱਕਟੇਬਲ ਨਹੀਂ ਲਿਆ ਜਾਂਦਾ।
ਪਾਲਤੂ ਜਾਨਵਰ ਦੀ ਕਵਰੇਜ
ਜੇ ਤੁਹਾਡਾ ਪਾਲਤੂ ਜਾਨਵਰ ਕਾਰ ਐਕਸੀਡੈਂਟ ਵਿਚ ਜ਼ਖਮੀ ਹੋ ਜਾਂਦਾ ਹੈ ਤਾਂ ਵੈਟਰਨਰੀ ਖਰਚਿਆਂ ਲਈ ਤੁਹਾਨੂੰ ਕਵਰੇਜ ਵਿਚ 1,000 ਡਾਲਰ ਤੱਕ ਮਿਲਣਗੇ।
ਮੋਟਰਸਾਈਕਲ ਦੀ ਕਵਰੇਜ
ਅਸੀਂ 1,500 ਡਾਲਰ ਤੱਕ ਦੀ ਕੀਮਤ ਤੱਕ ਤੁਹਾਡਾ ਰਾਈਡਿੰਗ ਗੀਅਰ ਬਦਲਾਂਗੇ ਅਤੇ ਤੁਸੀਂ ਜੇ ਲੋੜ ਹੋਵੇ ਤਾਂ ਲਿਮਿਟ ਵਧਾ ਸਕਦੇ ਹੋ।
ਵਧੀਆ 24 ਘੰਟੇ ਕਲੇਮ ਸਰਵਿਸ
ਕਲੇਮਾਂ ਦੀ ਸਾਰੀ ਕਾਰਵਾਈ ਦੌਰਾਨ, ਨਿੱਜੀ ਅਡਜਸਟਰ ਤੁਹਾਡੀ ਮਦਦ ਕਰੇਗਾ; ਜੇ ਤੁਹਾਡੀ ਕਾਰ ਨੂੰ ਕੁਝ ਹੁੰਦਾ ਹੈ ਤਾਂ ਅਸੀਂ ਇਸ ਨੂੰ ਠੀਕ ਕਰਵਾਵਾਂਗੇ।
ਗਾਹਕਾਂ ਦੀ ਪੂਰੀ ਸੰਤੁਸ਼ਟੀ
ਵਧੀਆ ਰੇਟਾਂ `ਤੇ ਕੁਆਲਟੀ ਵਾਲੀ ਰੱਖਿਆ।
500 ਡਾਲਰ ਦੀ ਸਰਵਿਸ ਗਾਰੰਟੀ
ਅਸੀਂ ਤੁਹਾਡੇ ਨਾਲ ਛੇਤੀ ਵਾਪਸ ਸੰਪਰਕ ਕਰਾਂਗੇ। ਜੇ ਤੁਸੀਂ ਕਲੇਮ ਕਰਦੇ ਹੋ ਅਤੇ ਕਿਸੇ ਵੀ ਕਾਰਨ ਕਰਕੇ ਤੁਸੀਂ ਸਾਡੇ ਤੋਂ 6 ਘੰਟਿਆਂ ਦੇ ਵਿਚ ਵਿਚ ਨਹੀਂ ਸੁਣਦੇ ਤਾਂ ਅਸੀਂ ਤੁਹਾਨੂੰ 500 ਡਾਲਰ ਦਿਆਂਗੇ।
ਔਪਸ਼ਨਲ ਕਵਰੇਜਾਂ
ਤਰਜੀਹੀ ਡਰਾਈਵਰ ਦਾ ਪੈਕੇਜ
ਸਾਡੀਆਂ ਸਭ ਤੋਂ ਲੋਕ ਪਿਆਰੀਆਂ ਕਵਰੇਜਾਂ ਨਾਲ ਸੜਕ `ਤੇ ਜ਼ਿਆਦਾ ਭਰੋਸੇ ਨਾਲ ਗੱਡੀ ਚਲਾਉ: ਵਰਤੋਂ ਦੇ ਨੁਕਸਾਨ ਦੀ ਕਵਰੇਜ, ਕਿਰਾਏ `ਤੇ ਗੱਡੀ ਲੈਣ ਲਈ ਕਵਰੇਜ ਅਤੇ ਟਰੈਵਲ ਰੱਖਿਆ ਕਵਰੇਜ।
ਨਿੱਜੀ ਪ੍ਰਾਪਰਟੀ ਦੀ ਕਵਰੇਜ
ਤੁਹਾਡੀ ਕਾਰ ਵਿੱਚੋਂ ਚੋਰੀ ਹੋਣ ਦੀ ਸੂਰਤ ਵਿਚ ਨਿੱਜੀ ਚੀਜ਼ਾਂ ਦੀ ਬਦਲੀ ਲਈ 500 ਡਾਲਰ ਤੱਕ ਦੀ ਕਵਰੇਜ ਨਾਲ ਚੋਰਾਂ ਤੋਂ ਆਪਣੀਆਂ ਚੀਜ਼ਾਂ ਦੀ ਰੱਖਿਆ ਕਰੋ।
0 ਡਾਲਰ ਗਲਾਸ ਡਿਡੱਕਟੇਬਲ
ਵਿੰਡਸ਼ੀਲਡ, ਸਨਰੂਫ ਅਤੇ ਗਲਾਸ ਦੀਆਂ ਹੋਰ ਸਾਰੀਆਂ ਚੀਜ਼ਾਂ ਦੀ ਕਵਰੇਜ ਬਿਨਾਂ ਕਿਸੇ ਡਿਡੱਕਟੇਬਲ ਦੇ ਪ੍ਰਦਾਨ ਕਰਦੀ ਹੈ।
ਸਮੈਸ਼ ਐਂਡ ਗਰੈਬ ਬੰਡਲ
ਨਿੱਜੀ ਚੀਜ਼ਾਂ ਦੀ ਕਵਰੇਜ ਅਤੇ ਸਾਡੀ ਨੋ ਡਿਡੱਕਟੇਬਲ ਗਲਾਸ ਔਪਸ਼ਨ ਨੂੰ ਇਕ ਘੱਟ ਸਲਾਨਾ ਕੀਮਤ ਨਾਲ ਇਕੱਠਾ ਕਰਦੀ ਹੈ।
ਇਨਹੈਂਸਡ ਰਿਪਲੇਸਮੈਂਟ ਕੋਸਟ ਕਵਰੇਜ
ਟੋਟਲ ਲੌਸ ਹੋਣ ਦੀ ਸੂਰਤ ਵਿਚ ਨਵੀਂਆਂ ਗੱਡੀਆਂ ਦੀ ਕੀਮਤ ਤੇਜ਼ੀ ਨਾਲ ਘਟ ਸਕਦੀ ਹੈ, ਇਹ ਕਵਰੇਜ ਇਹ ਪੱਕਾ ਕਰੇਗੀ ਕਿ ਤੁਹਾਨੂੰ ਨਵੀਂ ਗੱਡੀ ਮਿਲੇ, ਜਾਂ ਬਰਾਬਰ ਦੀ ਨਗਦੀ ਮਿਲੇ।
BCAA ਨਾਲ ਤੁਸੀਂ ਕਿਵੇਂ ਬਚਤ ਕਰ ਸਕਦੇ ਹੋ?
BCAA ਦੇ ਮੈਂਬਰ ਬਣੋ
ਮੈਂਬਰ BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਉੱਪਰ 10% ਦੀ ਬਚਤ ਕਰਦੇ ਹਨ।
ਕਾਰ ਅਤੇ ਘਰ ਦੀ ਇੰਸ਼ੋਰੈਂਸ ਨੂੰ ਇਕੱਠੀ ਕਰੋ
ਮੈਂਬਰਾਂ ਨੂੰ 40 ਡਾਲਰ ਦੀ ਬਚਤ ਹੁੰਦੀ ਹੈ, ਜਦੋਂ ਤੁਸੀਂ ਆਪਣੇ ਘਰ ਅਤੇ ਕਾਰ ਦੀ ਔਪਸ਼ਨਲ ਇੰਸ਼ੋਰੈਂਸ ਦੋਨੋਂ ਸਾਡੇ ਤੋਂ ਕਰਵਾਉਂਦੇ ਹੋ ਅਤੇ ਨਾਲ ਨਾਲ ਤੁਹਾਨੂੰ ਮੁਫਤ ਟਾਇਰ ਰੱਖਿਆ ਮਿਲਦੀ ਹੈ
ਕਈ ਗੱਡੀਆਂ ਦਾ ਡਿਸਕਾਊਂਟ
ਦੋ ਜਾਂ ਜ਼ਿਆਦਾ ਗੱਡੀਆਂ ਦੀ ਇੰਸ਼ੋਰੈਂਸ ਕਰਵਾਉ ਅਤੇ ਹਰ ਗੱਡੀ ਪਿੱਛੇ 10% ਬਚਤ ਕਰੋ
ਘੱਟ ਗੈਸ ਖਾਣ ਵਾਲੀਆਂ ਗੱਡੀਆਂ ਦਾ ਡਿਸਕਾਊਂਟ
ਉਨ੍ਹ ਗੱਡੀਆਂ ਦੇ ਡਰਾਈਵਰਾਂ ਲਈ ਆਪਣੇ ਪ੍ਰੀਮੀਅਮ ਉੱਪਰ 5% ਬਚਤ ਜਿਹੜੀਆਂ ਨੈਚੁਰਲ ਰੀਸੋਰਸਿਜ਼ ਕੈਨੇਡਾ ਵਲੋਂ ਘੱਟ ਗੈਸ ਖਾਣ ਵਾਲੀਆਂ ਮੰਨੀਆਂ ਗਈਆਂ ਹਨ
ਚੋਰੀ ਰੋਕਣ ਵਾਲੇ ਯੰਤਰ ਦਾ ਡਿਸਕਾਊਂਟ
ਚੋਰੀ ਰੋਕਣ ਵਾਲਾ ਯੋਗ ਯੰਤਰ ਲੱਗਾ ਹੋਣ `ਤੇ ਆਪਣੇ ਕੰਪਰੀਹੈਂਸਿਵ ਪ੍ਰੀਮੀਅਮ ਉੱਪਰ 5% ਬਚਤ ਕਰੋ
ਇਕ ਐਕਸੀਡੈਂਟ ਦੀ ਮਾਫੀ
ਇਸ ਪਾਲਸੀ ਉੱਪਰ ਤੁਹਾਡੇ ਕਸੂਰ ਵਾਲੇ ਪਹਿਲੇ ਐਕਸੀਡੈਂਟ ਤੋਂ ਬਾਅਦ ਤੁਹਾਡਾ ਪ੍ਰੀਮੀਅਮ ਨਹੀਂ ਵਧੇਗਾ
BCAA ਦੀ ਕਾਰ ਇੰਸ਼ੋਰੈਂਸ ਦੀ ਚੋਣ ਕਿਉਂ ਕਰਨੀ ਹੈ?
BC ਸਥਿੱਤ
ਅਸੀਂ BC ਦੇ ਡਰਾਈਵਰਾਂ ਦੀਆਂ ਖਾਸ ਲੋੜਾਂ ਨੂੰ ਸਮਝਦੇ ਹਾਂ। ਭਾਵੇਂ ਤੁਸੀਂ ਆਪਣੀ ਗੱਡੀ ਕੰਮ ਲਈ ਵਰਤਦੇ ਹੋ, ਅਨੰਦ ਲਈ ਜਾਂ ਬਿਜ਼ਨਸ ਲਈ ਵਰਤਦੇ ਹੋ, ਅਸੀਂ ਤੁਹਾਡੇ ਲਈ ਸਹੀ ਕਵਰੇਜ ਲੱਭਣ ਵਿਚ ਮਦਦ ਕਰ ਸਕਦੇ ਹਾਂ।
ਸਭ ਤੋਂ ਵੱਡੇ ਆਟੋਪਲੈਨ ਬਰੋਕਰਾਂ ਵਿੱਚੋਂ ਇਕ
ਅਸੀਂ ਬਿਲਕੁਲ ਨੇੜੇ ਹਾਂ। BC ਭਰ ਵਿਚ ਢੁਕਵੀਂਆਂ ਥਾਂਵਾਂ `ਤੇ ਦਫਤਰਾਂ ਨਾਲ, ਅਸੀਂ ਤੁਹਾਡੀਆਂ ਕਾਰ ਇੰਸ਼ੋਰੈਂਸ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਦਾ ਤਿਆਰ ਹੁੰਦੇ ਹਾਂ।
Homeਬਚਤ ਕਰਨ ਦੇ ਲਾਹੇਵੰਦ ਤਰੀਕੇ
BCAA ਦੇ ਮੈਂਬਰ BCAA ਦੀ ਔਪਸ਼ਨਲ ਕਾਰ ਇੰਸ਼ੋਰੈਂਸ ਉੱਪਰ 10% ਦੀ ਬਚਤ ਕਰਦੇ ਹਨ। ਇਸ ਦੇ ਨਾਲ ਨਾਲ, ਜਦੋਂ ਤੁਸੀਂ ਆਪਣੇ ਘਰ ਅਤੇ ਕਾਰ ਦੀ ਇੰਸ਼ੋਰੈਂਸ ਦੋਨੋਂ ਸਾਡੇ ਤੋਂ ਕਰਵਾਉਂਦੇ ਹੋ ਤਾਂ ਤੁਸੀਂ 40 ਡਾਲਰ ਤੱਕ ਦੀ ਹੋਰ ਬਚਤ ਕਰਦੇ ਹੋ।
ਭਰੋਸੇਯੋਗ ਮਾਹਰ
ਸਾਡੇ ਮਾਹਰ ਸਲਾਹਕਾਰ ਤੁਹਾਨੂੰ ਬਿਹਤਰ ਜਾਣਨ ਲਈ ਸਮਾਂ ਕੱਢਦੇ ਹਨ। ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ ਅਤੇ ਫਿਰ ਸਭ ਤੋਂ ਬਿਹਤਰ, ਲੋੜ ਮੁਤਾਬਕ ਕਵਰੇਜ ਦੀ ਸਿਫਾਰਸ਼ ਕਰਦੇ ਹਾਂ।
ਦਿਨ ਬਚਾਉਣਾ
ਸਾਡੀ 24/7 ਐਮਰਜੰਸੀ ਕਲੇਮਜ਼ ਟੀਮ ਮਦਦ ਕਰਨ ਲਈ ਸਦਾ ਤਿਆਰ ਰਹਿੰਦੀ ਹੈ। ਸਾਡੇ ਕੋਲ BCAA ਦੇ ਤਜਰਬੇਕਾਰ ਲੋਕਲ ਕਲੇਮ ਅਡਜਸਟਰ ਹਨ ਜੋ ਕਿ ਤੁਹਾਡੀ ਕਾਲ ਲੈਣ ਲਈ ਤਿਆਰ ਹੁੰਦੇ ਹਨ।
ਮੈਂਬਰਾਂ ਨੂੰ ਜ਼ਿਆਦਾ ਮਿਲਦਾ ਹੈ
BCAA ਦੀ ਇੰਸ਼ੋਰੈਂਸ, BCAA ਦੇ ਆਟੋ ਸਰਵਿਸ ਸੈਂਟਰਾਂ, ਈਵੋ ਕਾਰ ਸ਼ੇਅਰ ਅਤੇ ਦੁਨੀਆ ਭਰ ਵਿਚ 100,000 ਤੋਂ ਵੀ ਜ਼ਿਆਦਾ ਪਾਰਟਨਰ ਥਾਂਵਾਂ `ਤੇ ਹਰ ਸਾਲ 1,000 ਡਾਲਰ ਨਾਲੋਂ ਜ਼ਿਆਦਾ ਦੀ ਬਚਤ ਕਰੋ। ਇਸ ਦੇ ਨਾਲ ਨਾਲ, ਤੁਸੀਂ ਸਭ ਤੋਂ ਵਧੀਆ ਸੜਕ `ਤੇ ਮਿਲਣ ਵਾਲੀ ਸਹਾਇਤਾ ਨਾਲ ਕਵਰ ਹੋ। ਮੈਂਬਰ ਨਹੀਂ ਹੋ? ਅੱਜ ਹੀ ਮੈਂਬਰ ਬਣੋ।